ਜਲੰਧਰ: ਫੇਸਬੁੱਕ ਦੀ ਤਰ੍ਹਾਂ ਹੀ ਦਿੱਗਜ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਦਾ ਮੈਸੇਂਜਰ ਐਪ ਵੀ ਬੇਹੱਦ ਮਸ਼ਹੂਰ ਹੈ। ਹੁਣ ਤਾਂ ਮੈਸੇਂਜਰ ਐਪ ਨੇ ਸਮਾਰਟਫੋਨਸ ਵਿਚ ਇਕ ਖਾਸ ਥਾਂ ਬਣਾ ਲਈ ਹੈ ਅਤੇ ਇਸ ਦਾ ਕਾਰਨ ਹੈ ਇਨਸਟੈਂਟ ਮੈਸੇਜਿੰਗ ਦਾ ਅਹਿਸਾਸ ਪਰ ਫੇਸਬੁੱਕ ਦੇ ਨਾਲ-ਨਾਲ ਕੰਪਨੀ ਮੈਸੇਂਜਰ 'ਤੇ ਵੀ ਕੰਮ ਕਰਦੀ ਰਹਿੰਦੀ ਹੈ ਅਤੇ ਇਸ ਦੇ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦੀ ਹੈ ਪਰ ਬਹੁਤ ਸਾਰੇ ਲੋਕ ਮੈਸੇਂਜਰ ਐਪ ਦੀ ਇਹ ਸੋਚ ਕੇ ਹੀ ਵਰਤੋਂ ਕਰਦੇ ਹਨ ਕਿ ਇਹ ਸਿਰਫ ਫੇਸਬੁੱਕ ਫ੍ਰੈਂਡਸ ਨਾਲ ਚੈਟ ਕਰਨ ਲਈ ਹੀ ਹੈ। ਇਸ ਵਿਚ ਹੋਰ ਵੀ ਕਈ ਫੀਚਰਜ਼ ਹਨ, ਜਿਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ। ਹੁਣ ਤਾਂ ਕੁਝ ਕੰਪਨੀਆਂ ਵੱਲੋਂ ਕਸਟਮਰ ਸਪੋਰਟ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਆਓ ਜਾਣਦੇ ਹਾਂ ਫੇਸਬੁੱਕ ਮੈਸੇਂਜਰ ਦੇ ਇਸੇ ਹੀ ਤਰ੍ਹਾਂ ਦੇ ਕੁਝ ਖਾਸ ਫੀਚਰਸ ਬਾਰੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਇਹ ਕਹਿਣ ਲਈ ਮਜਬੂਰ ਹੋ ਜਾਓਗੇ 'ਅੱਛਾ! ਮੈਸੇਂਜਰ 'ਚ ਇਹ ਫੀਚਰ ਵੀ ਹਨ'-
- ਜੇਕਰ ਤੁਹਾਡਾ ਫੇਸਬੁੱਕ ਅਕਾਊਂਟ ਨਹੀਂ ਹੈ ਤਾਂ ਵੀ ਮੈਸੇਂਜਰ ਐਪ ਜਾਂ ਮੈਸੇਂਜਰ ਡਾਟ ਕਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ, ਬਸ ਇਸ ਲਈ ਤੁਹਾਨੂੰ ਫੋਨ ਨੰਬਰ ਦੀ ਲੋੜ ਹੈ।
- ਐਂਡ੍ਰਾਇਡ ਫੋਨ ਯੂਜ਼ਰ ਮੈਸੇਂਜਰ ਵਿਚ ਇਕ ਤੋਂ ਵੱਧ ਅਕਾਊਂਟਸ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਇਕ ਤੋਂ ਵੱਧ ਅਕਾਊਂਟਸ ਤੁਸੀਂ ਚਲਾਓਗੇ ਨਹੀਂ ਪਰ ਫੋਨ ਨੂੰ ਕਿਸੇ ਨਾਲ ਸ਼ੇਅਰ ਕਰਨ 'ਤੇ ਹਰ ਵਿਅਕਤੀ ਪਾਸਵਰਡ ਰਾਹੀਂ ਖੁਦ ਦੇ ਲਾਗਇਨ ਦੀ ਵਰਤੋਂ ਕਰ ਸਕਦਾ ਹੈ।
- ਮੈਸੇਂਜਰ 'ਚ ਐਡਜ਼ ਪ੍ਰੇਸ਼ਾਨ ਨਹੀਂ ਕਰਦੀਆਂ। ਫੇਸਬੁੱਕ ਦੀ ਵਰਤੋਂ ਚੈਟਿੰਗ ਲਈ ਕਰਦੇ ਹੋ ਤਾਂ ਤੁਸੀਂ ਮੈਸੇਂਜਰ ਡਾਟ ਕਾਮ ਦੀ ਵਰਤੋਂ ਕਰ ਸਕਦੇ ਹੋ, ਜਿਸ ਦਾ ਇੰਟਰਫੇਸ ਵੀ ਸਧਾਰਨ ਹੈ ਅਤੇ ਕੋਈ ਐਡ ਵੀ ਤੰਗ ਨਹੀਂ ਕਰੇਗੀ।
-ਮੈਸੇਂਜਰ ਸਰਵਿਸ ਨੂੰ ਸਿਰਫ ਚੈਟਿੰਗ ਲਈ ਹੀ ਨਹੀਂ ਬਣਾਇਆ ਗਿਆ, ਇਸ ਨਾਲ ਇੰਟਰਨੈੱਟ ਦੀ ਮਦਦ ਨਾਲ ਕਿਸੇ ਯੂਜ਼ਰ ਨੂੰ ਵੁਆਇਸ ਅਤੇ ਵੀਡੀਓ ਕਾਲ ਵੀ ਕੀਤੀ ਜਾ ਸਕਦੀ ਹੈ। ਮੈਸੇਂਜਰ ਵਿਚ ਕਾਲ ਕਰਨ ਲਈ ਵੱਖ ਤੋਂ ਸੈਕਸ਼ਨ ਵੀ ਬਣਿਆ ਹੈ। ਇਹੀ ਨਹੀਂ, ਮੈਸੇਂਜਰ 'ਚ ਕੁਝ ਦਿਨ ਪਹਿਲਾਂ ਹੀ ਗਰੁੱਪ ਆਡੀਓ ਕਾਲ ਫੀਚਰ ਨੂੰ ਵੀ ਐਡ ਕੀਤਾ ਗਿਆ ਹੈ, ਜਿਸ ਨਾਲ ਇਕੱਠੇ 50 ਲੋਕਾਂ ਦੇ ਗਰੁੱਪ ਨਾਲ ਇਕੋ ਸਮੇਂ ਗੱਲ ਕਰਨਾ ਸੰਭਵ ਹੈ।
-ਵਟਸਐਪ, ਹਾਈਕ ਜਿਹੇ ਐਪਸ ਦੀ ਤਰ੍ਹਾਂ ਮੈਸੇਂਜਰ ਨਾਲ ਵੀ ਵੁਆਇਸ ਰਿਕਾਰਡ ਕਰਕੇ ਮੈਸੇਜ ਸੈਂਡ ਕਰ ਸਕਦੇ ਹੋ। ਮੈਸੇਂਜਰ 'ਚ ਮਾਈਕ ਦਾ ਬਟਨ ਲੱਗਾ ਹੈ, ਜਿਥੋਂ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਦੂਜਿਆਂ ਨੂੰ ਭੇਜਿਆ ਜਾ ਸਕਦਾ ਹੈ
-ਮੈਸੇਂਜਰ 'ਚ ਯੂਜ਼ਰ ਆਪਣੇ ਹਿਸਾਬ ਨਾਲ ਰੰਗਾਂ ਦਾ ਸੰਗ੍ਰਹਿ ਕਰਕੇ ਚੈਟ ਨੂੰ ਕਸਟਮਾਈਜ਼ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਦਾ ਨਾਂ ਵੀ ਬਦਲਿਆ ਜਾ ਸਕਦਾ ਹੈ।
-ਜੇਕਰ ਤੁਹਾਡੇ ਦੋਸਤ ਜ਼ਿਆਦਾ ਚੈਟ ਕਰਦੇ ਹਨ ਤਾਂ ਤੁਸੀਂ ਕੁਝ ਦੇਰ ਲਈ ਮਿਊਟ ਦਾ ਆਪਸ਼ਨ ਵੀ ਚੁਣ ਸਕਦੇ ਹੋ, ਜਿਸ ਨਾਲ 1-2 ਘੰਟੇ ਲਈ ਮੈਸੇਂਜਰ 'ਤੇ ਮੈਸੇਜ ਆਉਣ ਦਾ ਅਲਰਟ ਨਹੀਂ ਮਿਲੇਗਾ ਪਰ ਇਹ ਸਿਰਫ ਉਸ ਯੂਜ਼ਰ ਜਾਂ ਗਰੁੱਪ ਲਈ ਹੋਵੇਗਾ, ਜਿਸ ਲਈ ਤੁਸੀਂ ਮਿਊਟ ਦਾ ਆਪਸ਼ਨ ਆਨ ਕੀਤਾ ਹੈ। ਨੋਟੀਫਿਕੇਸ਼ਨ ਬੰਦ ਕਰਨ ਲਈ ਯੂਜ਼ਰ ਜਾਂ ਗਰੁੱਪ ਚੈਟ ਦੇ ਸੱਜੇ ਪਾਸੇ ਟਾਪ 'ਤੇ ਟੈਪ ਕਰਕੇ ਨੋਟੀਫਿਕੇਸ਼ਨ ਨੂੰ ਬੰਦ ਕਰ ਸਕਦੇ ਹੋ।
- ਜੇਕਰ ਤੁਸੀਂ ਚਾਹੋ ਤਾਂ ਮੈਸੇਂਜਰ ਰਾਹੀਂ ਕਿਸੇ ਨੂੰ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਆਪਣਾ ਬੈਂਕ ਅਕਾਊਂਟ ਮੈਸੇਂਜਰ ਨਾਲ ਕੁਨੈਕਟ ਕਰਨਾ ਹੋਵੇਗਾ। ਇੰਝ ਕੁਨੈਕਟ ਹੋ ਸਕਦਾ ਹੈ ਬੈਂਕ ਅਕਾਊਂਟ- ਗੱਲਬਾਤ ਵਾਲੀ ਆਪਸ਼ਨ ਦੇ ਹੇਠਾਂ ਡਾਲਰ ਦਾ ਬਟਨ ਹੋਵੇਗਾ, ਉਸ 'ਤੇ ਟੈਪ ਕਰੋ, ਜਿੰਨੇ ਪੈਸੇ ਭੇਜਣੇ ਜਾਂ ਲੈਣੇ ਹਨ, ਭਰ ਦਿਓ ਅਤੇ ਆਪਣੇ ਵੀਜ਼ਾ ਜਾਂ ਮਾਸਟਰ ਕਾਰਡ, ਡੈਬਿਟ ਕਾਰਡ ਨੂੰ ਐਡ ਕਰ ਦਿਓ। ਫੇਸਬੁੱਕ ਇਸ ਲਈ ਕੋਈ ਪੈਸੇ ਨਹੀਂ ਲੈਂਦੀ ਹੈ।
- ਦੋਸਤਾਂ ਨਾਲ ਲੋਕੇਸ਼ਨ ਵੀ ਸ਼ੇਅਰ ਕਰ ਸਕਦੇ ਹੋ। ਜਦੋਂ ਤੁਸੀਂ ਮੈਸੇਂਜਰ 'ਤੇ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹੋਵੋ ਤਾਂ ਡਾਟ ਬਟਨ ਦੀ ਮਦਦ ਨਾਲ ਲੋਕੇਸ਼ਨ ਸੈਂਡ ਕਰ ਸਕਦੇ ਹੋ। ਇਸ ਤੋਂ ਤੁਸੀਂ ਕਰੰਟ ਅਤੇ ਹੋਰ ਥਾਵਾਂ ਦੀ ਲੋਕੇਸ਼ਨ ਨੂੰ ਸੈਂਡ ਕਰ ਸਕਦੇ ਹੋ।
- ਮੈਸੇਂਜਰ 'ਚ ਖੁਦ ਦਾ ਯੂਜ਼ਰ ਨੇਮ ਵੀ ਕ੍ਰਿਏਟ ਕੀਤਾ ਜਾ ਸਕਦਾ ਹੈ, ਜਿਸ ਨਾਲ ਹੋਰ ਲੋਕ ਵੀ ਤੁਹਾਨੂੰ ਖੋਜ ਸਕਣਗੇ। ਪ੍ਰੋਫਾਈਲ ਨੂੰ ਕਸਟਮਾਈਜ਼ ਕਰਨ ਲਈ ਮੈਸੇਂਜਰ ਐਪ ਦੇ 'ਮੀ' ਸੈਕਸ਼ਨ ਵਿਚ ਜਾ ਕੇ ਯੂਜ਼ਰ ਨੇਮ ਬਦਲਿਆ ਜਾ ਸਕਦਾ ਹੈ।
- ਕੁਝ ਕੰਪਨੀਆਂ ਮੈਸੇਂਜਰ 'ਚ ਕਸਟਮਰ ਸਪੋਰਟ ਸਰਵਿਸ ਵੀ ਪੇਸ਼ ਕਰਦੀਆਂ ਹਨ, ਜੇਕਰ ਤੁਸੀਂ ਐਵਰਲੇਨ (ਕੱਪੜਿਆਂ ਦੀ ਵੈੱਬਸਾਈਟ) ਤੋਂ ਕੁਝ ਖਰੀਦੋਗੇ ਤੇ ਤੁਹਾਡਾ ਫੇਸਬੁੱਕ ਅਕਾਊਂਟ ਉਸ ਆਰਡਰ ਨਾਲ ਬੱਝਿਆ ਹੋਵੇਗਾ ਤਾਂ ਤੁਹਾਨੂੰ ਆਰਡਰ ਦੀ ਜਾਣਕਾਰੀ ਮੈਸੇਂਜਰ ਵਿਚ ਮਿਲ ਜਾਵੇਗੀ। ਇਸ ਤੋਂ ਇਲਾਵਾ ਸ਼ਿਪਿੰਗ ਅਤੇ ਕਸਟਮਰ ਸਪੋਰਟ ਵੀ ਮੈਸੇਂਜਰ ਐਪ 'ਤੇ ਹੀ ਮੁਹੱਈਆ ਹੋਵੇਗਾ। ਫੇਸਬੁੱਕ ਇਸ ਸਰਵਿਸ ਨੂੰ ਹੋਰ ਕੰਪਨੀਆਂ ਨਾਲ ਵੀ ਲੈ ਕੇ ਆਵੇਗੀ।
- ਫੇਸਬੁੱਕ ਐਪਲ ਸਿਰੀ ਵਰਗੇ ਪਰ ਇਸ ਤੋਂ ਪਾਵਰਫੁੱਲ ਵਰਚੁਅਲ ਅਸਿਸਟੈਂਟ 'ਤੇ ਕੰਮ ਕਰ ਰਹੀ ਹੈ, ਜਿਸ ਦਾ ਨਾਂ 'ਐੱਮ' ਹੈ ਅਤੇ ਇਹ ਮੈਸੇਂਜਰ ਦੇ ਨਾਲ ਕੰਮ ਕਰੇਗਾ। ਇਸ ਤੋਂ ਯੂਜ਼ਰ ਨੂੰ ਰੈਸਟੋਰੈਂਟ ਵਿਚ ਰਿਜ਼ਰਵੇਸ਼ਨ, ਐਮੇਜ਼ਾਨ ਤੋਂ ਖਰੀਦਦਾਰੀ ਕਰਨ ਆਦਿ ਜਿਹੇ ਕੰਮਾਂ ਵਿਚ ਮਦਦ ਮਿਲੇਗੀ। ਫਿਲਹਾਲ ਫੇਸਬੁੱਕ ਐੱਮ ਕੁਝ ਖਾਸ ਲੋਕਾਂ ਦੇ ਮੈਸੇਂਜਰ ਐਪ ਵਿਚ ਕੰਮ ਕਰ ਰਿਹਾ ਹੈ ਪਰ ਫੇਸਬੁੱਕ ਦਾ ਮਕਸਦ ਹੈ ਕਿ ਐੱਮ ਸਾਰਿਆਂ ਲਈ ਕੰਮ ਕਰੇ।
3ਡੀ ਇਮੇਜ ਦੇਖਣ ਲਈ ਨਹੀਂ ਹੋਵੇਗੀ ਸਪੈਸ਼ਲ ਗਲਾਸ ਦੀ ਜ਼ਰੂਰਤ
NEXT STORY